ਹਰਿਆਣਾ ਖ਼ਬਰਾਂ

ਦੀਨਦਿਆਲ ਲਾਡੋ ਲਛਮੀ ਯੋਜਨਾ ਹਰਿਆਣਾ ਦੀ ਮਹਿਲਾਵਾਂ ਲਈ ਸੁਖਦ ਸਨੇਹਾ-ਰਾਜੇਸ਼ ਨਾਗਰ

ਚੰਡੀਗੜ੍ਹ  ( ਜਸਟਿਸ ਨਿਊਜ਼  )

ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਦੀਨਦਿਆਲ ਲਾਡੋ ਲਛਮੀ ਯੋਜਨਾ ਨੂੰ ਇੱਕ ਸੁਆਗਤ ਯੋਗ ਫੈਸਲਾ ਦੱਸਿਆ। ਸ੍ਰੀ ਨਾਗਰ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵੀਰਵਾਰ ਨੂੰ ਹੋਈ ਕੈਬੀਨੇਟ ਦੀ ਮੀਟਿੰਗ ਵਿੱਚ ਦੀਨਦਿਆਲ ਲਾਡੋ ਲਛਮੀ ਯੋਜਨਾ ਲਾਗੂ ਕਰਨ ਦਾ ਫੈਸਲਾ ਹਰਿਆਣਾ ਦੀ ਮਹਿਲਾਵਾਂ ਲਈ ਇੱਕ ਸੁਖਦ ਸਨੇਹਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।

ਉਨ੍ਹਾਂ ਨੇ ਕਿਹਾ ਕਿ ਦੀਨਦਿਆਲ ਲਾਡੋ ਲਛਮੀ ਯੋਜਨਾ ਸਰਕਾਰ ਦੇ ਸਸ਼ਕਤ ਨਾਰੀ-ਸਸ਼ਕਤ ਸਮਾਜ-ਸਸ਼ਕਤ ਹਰਿਆਣਾ ਦਾ ਇੱਕ ਮਜਬੂਤ ਉਦਾਹਰਣ ਹੈ। ਇਹ ਯੋਜਨਾ ਨਾਰੀ ਸ਼ਕਤੀ ਨੂੰ ਨਵੀ ਮਜਬੂਤੀ ਦੇਣ ਵਾਲੀ ਹੈ। ਇਸ ਨਾਲ ਨਾ ਸਿਰਫ਼ ਘਰ ਦੀ ਆਰਥਿਕ ਸਥਿਤੀ ਸੁਧਰੇਗੀ ਸਗੋਂ ਮਹਿਲਾਵਾਂ ਨੂੰ ਸਵੈ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਨਾਉਣ ਦਾ ਰਸਤਾ ਵੀ ਖੁਲੇਗਾ।

ਸ੍ਰੀ ਨਾਗਰ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਦਾ ਦਿਲ ਤੋਂ ਧੰਨਵਾਦ ਜਿਨ੍ਹਾਂ ਦੀ ਅਗਵਾਈ ਹੇਠ ਮਹਿਲਾਵਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਠੋਸ ਪਹਿਲ ਹੋਈ ਹੈ। ਦੀਨਦਿਆਲ ਲਾਡੋ ਲਛਮੀ ਯੋਜਨਾ ਇਹ ਪ੍ਰਮਾਣ ਹੈ ਕਿ ਜਦੋਂ ਨਾਰੀ ਸਸ਼ਕਤ ਹੋਵੇਗੀ ਉੱਦੋਂ ਹੀ ਸਮਾਜ ਅਤੇ ਰਾਜ ਅਸਲਿਅਤ ਵਿੱਚ ਸਸ਼ਕਤ ਬਣੇਗਾ।

ਸ੍ਰੀ ਨਾਗਰ ਨੇ ਕਿਹਾ ਕਿ ਹੁਣ ਹਰਿਆਣਾ ਦੀ ਭੈਣ-ਬੇਟਿਆਂ ਨੂੰ ਦੀਨਦਿਆਲ ਲਾਡੋ ਲਛਮੀ ਯੋਜਨਾ ਤਹਿਤ ਮਹੀਨੇਵਾਰ ਆਰਥਿਕ ਮਦਦ ਮਿਲੇਗੀ ਅਤੇ 23 ਤੋਂ 60 ਸਾਲ ਦੀ ਉਮਰ ਵਾਲੀ ਮਹਿਲਾਵਾਂ ਇਸ ਯੋਜਨਾ ਦੇ ਯੋਗ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਦੇ ਮੌਕੇ ‘ਤੇ 25 ਸਤੰਬਰ 2025 ਨੂੰ ਇਸ ਯੋਜਨਾ ਨੂੰ ਲਾਂਚ ਕੀਤਾ ਜਾਵੇਗਾ ਜਿਸ ਨਾਲ ਹਰ  ਮਹੀਨੇ 2100 ਰੁਪਏ ਮਹਿਲਾਵਾਂ ਦੇ ਖਾਤੇ ਵਿੱਚ ਭੇਜੇ ਜਾਣਗੇ।

ਰਾਜ ਮੰਤਰੀ ਸ੍ਰੀ ਨਾਗਰ ਨੇ ਕਿਹਾ ਕਿ ਸਾਡੀ ਸਰਕਾਰ ਨੇ ਸ਼ੁਰੂ ਤੋਂ ਹੀ ਮਹਿਲਾਵਾਂ ਦੇ ਸਸ਼ਕਤੀਕਰਨ, ਸਨਮਾਨ ਅਤੇ ਭਲਾਈ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਸਾਡਾ ਟੀਚਾ ਰਾਜ ਦੀ ਨਾਰੀ ਸ਼ਕਤੀ ਨੂੰ ਹੋਰ ਵੱਧ ਸਸ਼ਕਤ ਅਤੇ ਸਵੈ-ਨਿਰਭਰ ਬਨਾਉਣਾ ਹੈ।

ਗਰੀਬ ਮਹਿਲਾਵਾਂ ਨੂੰ ਵੱਡਾ ਸਹਾਰਾ ਦੇਵੇਗੀ ਲਾਡੋ ਲਛਮੀ ਯੋਜਨਾ-ਸ਼ਿਆਮ ਸਿੰਘ ਰਾਣਾ

ਚੰਡੀਗੜ੍ਹ (ਜਸਟਿਸ ਨਿਊਜ਼  )

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਦੀਨਦਿਆਲ ਲਾਡੋ ਲਛਮੀ ਯੋਜਨਾ ਮਹਿਲਾਵਾਂ ਨੂੰ ਬਹੁਤ ਵੱਡਾ ਸਹਾਰਾ ਦੇਵੇਗੀ, ਕਿਸਾਨੀ-ਖੇਤੀ ਅਤੇ ਮਜਦੂਰੀ ਕਰਨ ਵਾਲੀ ਮਹਿਲਾਵਾਂ ਦੇ ਛੋਟੇ-ਮੋਟੇ ਖਰਚ ਇਸ ਯੋਜਨਾ ਨਾਲ ਮਿਲਣ ਵਾਲੀ ਰਕਮ ਨਾਲ ਆਸਾਨੀ ਨਾਲ ਪੂਰੇ ਹੋ ਸਕਣਗੇ।

ਸ੍ਰੀ ਰਾਣਾ ਨੇ ਉਨ੍ਹਾਂ ਦੇ ਆਵਾਸ ‘ਤੇ ਸਮੱਸਿਆਵਾਂ ਨੂੰ ਲੈ ਕੇ ਮਿਲਣ ਆਈ ਮਹਿਲਾਵਾਂ ਨੂੰ ਸਭ ਤੋਂ ਪਹਿਲਾਂ ਤਾਂ ਹਰਿਆਣਾ ਸਰਕਾਰ ਵੱਲੋਂ ਰਾਜ ਵਿੱਚ ਦੀਨਦਿਆਲ ਲਾਡੋ ਲਛਮੀ ਯੋਜਨਾ ਲਾਗੂ ਕਰਨ ‘ਤੇ ਵਧਾਈ ਦਿੱਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਨਿਰਾਕਰਨ ਕੀਤਾ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਇਹ ਲਾਡੋ ਲਛਮੀ ਯੋਜਨਾ ਹਰਿਆਣਾ ਦੀ ਬੇਟਿਆਂ, ਭੈਣਾਂ ਅਤੇ ਮਾਵਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ। ਸੂਬਾ ਸਰਕਾਰ ਨੇ ਮਹਿਲਾਵਾਂ ਦੇ ਮਾਨ-ਸਨਮਾਨ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ 23 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੀ ਹਰ ਮਹਿਲਾ ਭਾਵੇਂ ਉਹ ਵਿਆਹੀ ਹੋਵੇ ਜਾਂ ਕੁਆਰੀ, ਹਰ ਮਹੀਨੇ 2100 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ।

ਇਹ ਯੋਜਨਾ 25 ਸਤੰਬਰ 2025 ਨੂੰ ਲਾਗੂ ਹੋਵੇਗੀ। ਪਹਿਲੇ ਪੜਾਅ ਵਿੱਚ ਉਹ ਪਰਿਵਾਰ ਸ਼ਾਮਲ ਹੋਣਗੇ ਜਿਨ੍ਹਾਂ ਦੀ ਸਾਲਾਨਾ ਆਮਦਣ 1 ਲੱਖ ਰੁਪਏ ਤੋਂ ਘੱਟ ਹੈ। ਅਗਲੇ ਪੜਾਅ ਵਿੱਚ ਇਸ ਯੋਜਨਾ ਦਾ ਦਾਇਰਾ ਵਧਾਇਆ ਜਾਵੇਗਾ ਤਾਂ ਜੋ ਵੱਧ ਪਰਿਵਾਰ ਜੁੜ ਸਕਣ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਇਸ ਯੋਜਨਾ ਵਿੱਚ ਪਰਿਵਾਰ ਦੀ ਮਹਿਲਾਵਾਂ ਦੀ ਗਿਣਤੀ ‘ਤੇ ਕੋਈ ਰੋਕ ਨਹੀਂ ਹੈ। ਜੇਕਰ ਕਿਸੇ ਘਰ ਵਿੱਚ 3 ਮਹਿਲਾਵਾਂ ਹਨ ਤਾਂ ਤਿੰਨ੍ਹਾਂ ਨੂੰ ਹੀ ਇਹ ਰਕਮ ਮਿਲੇਗੀ। ਸ਼ਰਤ ਇਹ ਹੈ ਕਿ ਮਹਿਲਾ ਜਾਂ ਉਸਦਾ ਪਤੀ ਪਿਛਲੇ 15 ਸਾਲ ਤੋਂ ਇਸ ਹਰਿਆਣਾ ਦਾ ਮੂਲ ਵਸਨੀਕ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਖਾਸਕਰ ਉਨ੍ਹਾਂ ਪਰਿਵਾਰਾਂ ਲਈ ਉੱਮੀਦ ਦੀ ਕਿਰਨ ਹੈ ਜੋ ਆਰਥਿਕ ਤੰਗੀ ਨਾਲ ਲੜ ਰਹੇ ਹਨ, ਹੁਣ ਪਿੰਡ ਦੀ ਮਹਿਲਾਵਾਂ ਹਰ ਮਹੀਨੇ ਮਿਲਣ ਵਾਲੀ ਇਸ ਰਕਮ ਨਾਲ ਆਪਣੇ ਛੋਟੇ ਮੋਟੇ ਖਰਚ ਪੂਰੇ ਕਰ ਸਕੇਗੀ।

ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਤੋਂ ਚਲਾਈ ਜਾ ਰਹੀ ਅਜਿਹੀ 9 ਯੋਜਨਾਵਾਂ ਜਿਵੇਂ- ਬੁਢਾਪਾ ਸਨਮਾਨ ਭੱਤਾ ਯੋਜਨਾ, ਵਿਧਵਾ ਅਤੇ ਬੇਸਹਾਰਾ ਮਹਿਲਾਵਾਂ ਨੂੰ ਵਿਤੀ ਸਹਾਰਾ, ਹਰਿਆਣਾ ਦਿਵਯਾਂਗ ਪੇਂਸ਼ਨ ਯੋਜਨਾ, ਲਾਡਲੀ ਸਮਾਜਿਕ ਸੁਰੱਖਿਆ ਭੱਤਾ, ਕਸ਼ਮੀਰੀ ਵਿਸਥਾਪਿਤ ਪਰਿਵਾਰਾਂ ਨੂੰ ਵਿਤੀ ਸਹਾਇਤਾ, ਵਿਧਵਾ ਅਤੇ ਕੁਆਰੀ ਮਹਿਲਾਵਾਂ ਲਈ ਵਿਤੀ ਸਹਾਇਤਾ, ਪਦਮ ਪੁਰਸਕਾਰ ਸਨਮਾਨਿਤ ਲਈ ਹਰਿਆਣਾ ਗੌਰਵ ਸਨਮਾਨ ਸਹਾਇਤਾ, ਜਿਨ੍ਹਾਂ ਵਿੱਚ ਮਹਿਲਾ ਆਵੇਦਕ ਨੂੰ ਪਹਿਲਾਂ ਤੋਂ ਹੀ ਵੱਧ ਪੇਂਸ਼ਨ ਦਾ ਲਾਭ ਮਿਲ ਰਿਹਾ ਹੈ, ਉਨ੍ਹਾਂ ਨੂੰ ਦੀਨਦਿਆਲ ਲਾਡੋ ਲਛਮੀ ਯੋਜਨਾ ਦਾ ਲਾਭ ਨਹੀਂ ਮਿਲੇਗਾ। ਜਿਸ ਦਿਨ ਕੋਈ ਕੁਆਰੀ ਲਾਭਾਰਥੀ 45 ਸਾਲ ਦੀ ਉਮਰ ਪੂਰੀ ਕਰੇਗੀ ਉਸ ਦਿਨ ਉਹ ਆਟੋਮੈਟਿਕ ਵਿਧਵਾ ਅਤੇ ਬੇਸਹਾਰਾ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਵਿਤੀ ਸਹਾਇਤਾ ਯੋਜਨਾ ਲਈ ਯੋਗ ਹੋ ਜਾਣਗੀਆਂ।

ਖੇਤੀਬਾੜੀ ਅਤੇ ਕਿਸਾਲ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਆਗਾਮੀ ਦਿਨਾਂ ਵਿੱ ਯੋਜਨਾ ਦਾ ਗਜਟ ਨੋਟਿਫ਼ਿਕੇਸ਼ਨ ਕਰਨ ਦੇ ਨਾਲ ਨਾਲ ਇੱਕ ਐਪ ਵੀ ਲਾਂਚ ਕੀਤਾ ਜਾਵੇਗਾ ਜਿਸ ‘ਤੇ ਯੋਗ ਮਹਿਲਾ ਆਪਣਾ ਰਜਿਸਟ੍ਰੇਸ਼ਨ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਹਰ ਸੰਭਾਵਿਤ ਯੋਗ ਮਹਿਲਾ ਨੂੰ ਐਸਐਮਐਸ ਵੀ ਜਾਵੇਗਾ ਕਿ ਇਸ ਯੋਜਨਾ ਲਈ ਆਪ ਯੋਗ ਹਨ , ਐਪ ‘ਤੇ ਰਜਿਸਟੇ੍ਰਸ਼ਨ ਕਰਨ।

ਉਨ੍ਹਾਂ ਨੇ ਯੋਗ ਮਹਿਲਾਵਾਂ ਨੂੰ ਇਸ ਦੀਨਦਿਆਲ ਲਾਡੋ ਲਛਮੀ ਯੋਜਨਾ ਦਾ ਲਾਭ ਚੁੱਕਣ ਦੀ ਅਪੀਲ ਕੀਤੀ ਹੈ।

ਹਰਿਆਣਾ ਸ਼ਹਿਰ ਸਵੱਛਤਾ ਅਭਿਆਨ-2025 ਤਹਿਤ ਸ਼ਹਿਰੀ ਖੇਤਰਾਂ ਨੂੰ ਮਿਲੇਗਾ ਸਵੱਛ ਅਤੇ ਸੁੰਦਰ ਰੂਪ

ਚੰਡੀਗੜ੍ਹ   ( ਜਸਟਿਸ ਨਿਊਜ਼  )

ਹਰਿਆਣਾ ਨੂੰ ਸਵੱਛ ਅਤੇ ਸੁੰਦਰ ਬਨਾਉਦ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਕੀਤੇ ਗਏ ਹਰਿਆਣਾ ਸ਼ਹਿਰ ਸਵੱਛਤਾ ਅਭਿਆਨ-2025 ਤਹਿਤ ਸ਼ਹਿਰੀ ਸਥਾਨਕ ਸਰਕਾਰ ਵਿਭਾਗ ਨੇ ਇੱਕ ਵਿਸਥਾਰ ਕਾਰਜ ਯੋਜਨਾ ਤਿਆਰ ਕੀਤੀ ਹੈ। ਇਸ ਅਭਿਆਨ ਦਾ ਟੀਚਾ ਸ਼ਹਿਰੀ ਖੇਤਰਾਂ ਵਿੱਚ ਸਵੱਛ ਅਤੇ ਸਿਹਤਮੰਦ ਵਾਤਾਵਰਨ ਯਕੀਨੀ ਕਰਨਾ, ਕੂੜਾ ਕਚਰਾ ਪ੍ਰਬੰਧਨ ਨੂੰ ਮਜਬੂਤ ਕਰਨਾ, ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨਾ ਅਤੇ ਨਾਗਰਿਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਵਧਾਉਣਾ ਹੈ।

ਸ਼ਹਿਰੀ ਸਥਾਨਕ ਸਰਕਾਰ ਵਿਭਾਗ ਤੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅਭਿਆਨ ਤਹਿਤ ਸਰਕਾਰੀ , ਪ੍ਰਾਇਵੇਟ ਦਫ਼ਤਰਾਂ, ਸੈਰ-ਸਪਾਟਾ ਅਤੇ ਧਾਰਮਿਕ ਸਥਲਾਂ ‘ਤੇ ਸਵੱਛਤਾ ਅਭਿਆਨ ਚਲਾ ਕੇ ਸਫਾਈ ਕੀਤੀ ਜਾਵੇਗੀ। ਨਾਲ ਹੀ ਸੜਕਾਂ, ਡ੍ਰੇਨਾਂ ਦੀ ਮਰੱਮਤ, ਸਟ੍ਰੀਟ ਲਾਇਟਾਂ ਦੀ ਦੇਖਭਾਲ ਅਤੇ ਸੜਕਾਂ ‘ਤੇ ਉੱਚੀਤ ਸਾਇਨੇਜ ਦੀ ਵਿਵਸਥਾ ਯਕੀਨੀ ਕੀਤੀ ਜਾਵੇਗੀ। ਇਸ ਦੇ ਇਲਾਵਾ, ਸੌ ਫਿਸਦੀ ਡੋਰ-ਟੂ-ਡੋਰ ਕਚਰਾ ਸੰਗ੍ਰਹਿਣ ਕਰਨ ਦੇ ਨਾਲ ਨਾਲ ਸੀ.ਐਂਡ.ਡੀ ਡੰਪਿੰਗ ਪਵਾਇੰਟ, ਖੁਲ੍ਹੇ ਖੇਤਰਾਂ ਅਤੇ ਖਾਲੀ ਭੂਖੰਡਾਂ ਨੂੰ ਸਾਫ ਕੀਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਜਨਭਾਗੀਦਾਰੀ ਨੂੰ ਵਧਾਵਾ ਦੇਣ ਲਈ ਕਾਲੇਜ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸਵੱਛਤਾ ਪzzਤੀ ਜਾਗਰੂਕ ਕੀਤਾ ਜਾਵੇਗਾ। ਨਾਲ ਹੀ ਰੇਜਿਡੇਂਟ ਵੇਲਫੇਅਰ ਐਸੋਸਇਏਸ਼ਨ, ਗੈਰ-ਸਰਕਾਰੀ ਸੰਸਥਾਵਾ ਦੇ ਮੈਂਬਰਾਂ ਲਈ ਸਮਰਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਗ੍ਰੀਨ ਅਤੇ ਸਵੱਛ ਹਰਿਆਣਾ ਤਹਿਤ ਕਲੋਨਿਆਂ, ਬਾਜਾਰਾਂ, ਸਕੂਲਾਂ, ਪਾਰਕਾਂ ਅਤੇ ਸੜਕਾਂ ਦੇ ਕਿਨਾਰੇ ਰੁੱਖ ਲਗਾਉਣ ਲਈ ਅਭਿਆਨ ਚਲਾਇਆ ਜਾਵੇਗਾ ਅਤੇ ਪਾਰਕਾਂ ਵਿੱਚ ਕੂੜੇਦਾਨ ਦੀ ਵਿਵਸਥਾ ਕੀਤੀ ਜਾਵੇਗੀ। ਸਫਾਈ ਮਿਤਰ ਵਾਕਥਾਨ ਦਾ ਆਯੋਜਨ ਵੀ ਕੀਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਵਿਸ਼ੇਸ਼ ਤੌਰ ‘ਤੇ ਪਲਾਸਟਿਕ ਬੈਨ ਬਾਰੇ ਜਨ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ। ਵਿਸ਼ੇਸ਼ ਪਹਿਲ ਕਰਦੇ ਹੋਏ ਬਾਜਾਰਾਂ/ ਮੰਡੀਆਂ ਵਿੱਚ ਵਿਸ਼ੇਸ਼ ਕੇਂਦਰ ਸਥਾਪਿਤ ਕੀਤੇ ਜਾਣਗੇ, ਜਿੱਥੇ ਨਾਗਰਿਕ ਪਲਾਸਟਿਕ ਕਚਰਾ ਜਮਾ ਕਰਣਗੇ ਅਤੇ ਉਸ ਦੇ ਬਦਲੇ ਉਨ੍ਹਾਂ ਨੂੰ ਕਪੜੇ ਦੇ ਥੈਲੇ ਅਤੇ ਪੌਧੇ ਵੰਡੇ ਜਾਣਗੇ।

ਬੁਲਾਰੇ ਨੇ  ਦੱਸਿਆ ਕਿ ਹਰਿਆਣਾ ਸ਼ਹਿਰ ਸਵੱਤਤਾ ਅਭਿਆਨ-2025 ਤਹਿਤ ਸ਼ਹਿਰਾਂ ਨੂੰ ਬੇਸਹਾਰਾ ਪਸ਼ੂਆਂ ਤੋਂ ਮੁਕਤ ਕਰਨ ਲਈ ਬੇਸਹਾਰਾ ਪਸ਼ੁਆਂ ਨੂੰ ਫੜ ਕੇ ਗੌਸ਼ਾਲਾ/ਨੰਦੀਸ਼ਾਲਾ ਵਿੱਚ ਭੇਜਿਆ ਜਾਵੇਗਾ। ਇਸ ਦੇ ਇਲਾਵਾ ਨਵਰਾਤੇ, ਦਸ਼ਹਿਰਾ ਅਤੇ ਦਿਵਾਲੀ ਜਿਹੇ ਤਿਉਹਾਰਾਂ ਦੇ ਮੌਕੇ ‘ਤੇ ਨਗਰ ਸੰਸਥਾਵਾਂ ਵਿਸ਼ੇਸ਼ ਅਭਿਆਨ ਚਲਾ ਕੇ ਜਨਭਾਗੀਦਾਰੀ ਨਾਲ ਸੜਕਾਂ, ਬਾਜਾਰਾਂ ਅਤੇ ਪਾਰਕਾਂ ਦੀ ਸਫਾਈ ਕਰਵਾਈ ਜਾਵੇਗੀ।

ਬੁਲਾਰੇ ਨੇ ਦੱਸਿਆ ਕਿ ਸਵੱਛਤਾ ਹਰ ਨਾਗਰਿਕ ਦੀ ਜਿੰਮੇਦਾਰੀ ਹੈ ਇਸ ਲਈ ਸੂਬੇਵਾਸੀ ਹਰਿਆਣਾ ਸ਼ਹਿਰ ਸਵੱਛਤਾ ਅਭਿਆਨ-2025 ਵਿੱਚ ਸਰਗਰਮ ਭਾਗੀਦਾਰੀ ਨਿਭਾਉਂਦੇ ਹੋਏ ਇਸ ਅਭਿਆਨ ਨੂੰ ਸਫਲ ਬਨਾਉਣ ਵਿੱਚ ਮਦਦ ਕਰਨ।

ਦੀਨਦਿਆਲ ਲਾਡੋ ਲਛਮੀ ਯੋਜਨਾ ਗਰੀਬ ਮਹਿਲਾਵਾਂ ਲਈ ਬਣੇਗੀ ਆਰਥਿਕ ਸਹਾਰਾ-ਸਿੱਖਿਆ ਮੰਤਰੀ

ਚੰਡੀਗੜ੍ਹ ( ਜਸਟਿਸ ਨਿਊਜ਼  )

ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਦੀਨਦਿਆਲ ਲਾਡੋ ਲਛਮੀ ਯੋਜਨਾ ਗਰੀਬ ਮਹਿਲਾਵਾਂ ਦਾ ਵੱਡਾ ਸਹਾਰਾ ਬਣੇਗੀ। ਮਜਦੂਰੀ ਕਰਨ ਵਾਲੀ ਮਹਿਲਾਵਾਂ ਦੇ ਛੋਟੇ ਖਰਚ ਇਸ ਯੋਜਨਾ ਨਾਲ ਮਿਲਣ ਵਾਲੀ ਰਕਮ ਨਾਲ ਪੂਰਾ ਹੋ ਜਾਣਗੇ।

ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਦੀਨਦਿਆਲ ਲਾਡੋ ਲਛਮੀ ਯੋਜਨਾ ਹਰਿਆਣਾ ਦੀ ਬੇਟਿਆਂ, ਭੈਣਾਂ ਅਤੇ ਮਾਵਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ। ਸੂਬਾ ਸਰਕਾਰ ਨੇ ਮਹਿਲਾਵਾਂ ਦੇ ਮਾਨ ਸਨਮਾਨ ਅਤੇ ਸੁਰੱਖਿਆ ਨੂੰ ਕੇਂਦਰਿਤ ਕਰਦੇ ਹੋਏ ਇਹ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ 23 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੀ ਹਰ ਮਹਿਲਾ ਭਾਵੇਂ ਉਹ ਵਿਆਹੀ ਹੋਵੇ ਜਾਂ ਕੁਆਰੀ, ਹਰ ਮਹੀਨੇ 2100 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਯੋਜਨਾ 25 ਸਤੰਬਰ 2025 ਨੂੰ ਲਾਗੂ ਹੋਵੇਗੀ। ਪਹਿਲੇ ਪੜਾਅ ਵਿੱਚ ਉਹ ਪਰਿਵਾਰ ਸ਼ਾਮਲ ਹੋਣਗੇ ਜਿਨ੍ਹਾਂ ਦੀ ਸਾਲਾਨਾ ਆਮਦਣ 1 ਲੱਖ ਰੁਪਏ ਤੋਂ ਘੱਟ ਹੈ। ਅਗਲੇ ਪੜਾਅ ਵਿੱਚ ਇਸ ਯੋਜਨਾ ਦਾ ਦਾਇਰਾ ਵਧਾਇਆ ਜਾਵੇਗਾ ਤਾਂ ਜੋ ਵੱਧ ਪਰਿਵਾਰ ਜੁੜ ਸਕਣ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਵੀ ਮਹਿਲਾਵਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਵਿੱਚ ਬੁਢਾਪਾ ਸਨਮਾਨ ਭੱਤਾ ਯੋਜਨਾ, ਵਿਧਵਾ ਅਤੇ ਬੇਸਹਾਰਾ ਮਹਿਲਾਵਾਂ ਨੂੰ ਵਿਤੀ ਸਹਾਇਤਾ ਜਿਹੀ ਯੋਜਨਾਵਾਂ ਵੀ ਸ਼ਾਮਲ ਹਨ।

ਦੀਨਦਿਆਲ ਲਾਡੋ ਲਛਮੀ ਯੋਜਨਾ ਨਾਲ ਮਹਿਲਾਵਾਂ ਹੋਣਗੀਆਂ ਸਸ਼ਕਤ-ਖੇਡ ਮੰਤਰੀ ਗੌਰਵ ਗੌਤਮ

ਚੰਡੀਗੜ੍ਹ   (  ਜਸਟਿਸ ਨਿਊਜ਼ )

ਹਰਿਆਣਾ ਦੇ ਖੇਡ, ਯੁਵਾ ਅਧਿਕਾਰਤਾ ਅਤੇ ਉਦਮਿਤਾ ਅਤੇ ਕਾਨੂੰਨ ਅਤੇ ਵਿਧਾਈ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਦੱਸਿਆ ਕਿ ਮਹਿਲਾਵਾਂ ਦੀ ਸਮਾਜਿਕ ਸੁਰੱਖਿਆ ਅਤੇ ਸਨਮਾਨ ਲਈ ਦੀਨਦਿਆਲ ਲਾਡੋ ਲਛਮੀ ਯੋਜਨਾ ਕਾਰਗਰ ਸਾਬਿਤ ਹੋਵੇਗੀ। ਇਸ ਯੋਜਨਾ ਦਾ ਸ਼ੁਭਾਰੰਭ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ‘ਤੇ 25 ਸਤੰਬਰ 2025 ਨੂੰ ਕੀਤਾ ਜਾਵੇਗਾ।

ਖੇਡ ਮੰਤਰੀ ਨੇ ਦੱਸਿਆ ਕਿ ਦੀਨਦਿਆਲ ਲਾਡੋ ਲਛਮੀ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੀ ਵਿਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਯੋਜਨਾ ਦਾ ਲਾਭ  ਹਰਿਆਣਾ ਦੀ 23 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੀ ਹਰ ਮਹਿਲਾ ਭਾਵੇਂ ਉਹ ਵਿਆਹੀ ਹੋਵੇ ਜਾਂ ਕੁਆਰੀ, ਹਰ ਮਹੀਨੇ 2100 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਜੇਕਰ ਇੱਕ ਪਰਿਵਾਰ 3 ਮਹਿਲਾਵਾਂ ਹਨ ਤਾਂ ਉਨ੍ਹਾਂ ਤਿੰਨ੍ਹਾਂ ਨੂੰ ਯੋਜਨਾ ਦਾ ਲਾਭ ਮਿਲੇਗਾ।

ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਦਿਸ਼ਾ ਵਿੱਚ ਮਹਿਲਾਵਾਂ ਨੂੰ ਸਸ਼ਕਤ ਅਤੇ ਮਜਬੂਤ ਬਨਾਉਦ ਲਈ ਕਈ ਯੋਜਨਾਵਾਂ ਲਾਗੂ ਕੀਤੀ ਗਈਆਂ ਹਨ। ਇਸ ਲੜੀ ਵਿੱਚ ਮਹਿਲਾਵਾਂ ਨੂੰ ਸਮਾਜਿਕ ਸੁਰੱਖਿਆ ਅਤੇ ਸਨਮਾਨ ਲਈ ਦੀਨਦਿਆਲ ਲਾਡੋ ਲਛਮੀ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸ ਯੋਜਨਾ ਨਾਲ ਮਹਿਲਾਵਾਂ ਹੋਰ ਸਸ਼ਕਤ ਹੋਣਗੀਆਂ।

ਮੇਜਰ ਧਿਆਨਚੰਦ ਦੀ ਜੈਯੰਤੀ ਤੇ ਹਰਿਆਣਾ ਵਿੱਚ ਤਿੰਨ ਦਿਵਸੀ ਕੌਮੀ ਖੇਡ ਦਿਵਸ ਦਾ ਆਯੋਜਨ

ਚੰਡੀਗੜ੍ਹ   (  ਜਸਟਿਸ ਨਿਊਜ਼  )

ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੀ ਜੈਯੰਤੀ ਨੂੰ ਹਰਿਆਣਾ ਵਿੱਚ ਕੌਮੀ ਖੇਡ ਦਿਵਸ ਵੱਜੋਂ ਮਨਾਈ ਜਾ ਰਹੀ ਹੈ। 29 ਅਗਸਤ ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਚੱਲਣ ਵਾਲੇ ਇਸ ਤਿੰਨ ਦਿਵਸੀ ਪ੍ਰੋਗਰਾਮ ਦਾ ਰਾਜ ਪੱਧਰੀ ਸਮਾਪਨ ਪ੍ਰੋਗਰਾਮ 31 ਅਗਸਤ ਨੂੰ ਕੁਰੂਕਸ਼ੇਤਰ ਵਿੱਚ ਹੋਵੇਗਾ ਜਿਸ ਦੀ ਅਗਵਾਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕਰਨਗੇ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਆਯੋਜਿਤ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਵਾਲੇ ਮੁੱਖ ਮਹਿਮਾਨਾਂ ਅਤੇ ਸੀਨੀਅਰ ਮਹਿਮਾਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ।

ਲਿਸਟ ਅਨੁਸਾਰ ਵਿੱਚ ਅੰਬਾਲਾ ਵਿੱਚ ਊਰਜਾ ਮੰਤਰੀ ਸ੍ਰੀ ਅਨਿਲ ਵਿਜ, ਭਿਵਾਨੀ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਨਾਲ ਵਿਧਾਇਕ ਸ੍ਰੀ ਘਨਸ਼ਿਆਮ ਸਰਰਾਫ ਅਤੇ ਸ੍ਰੀ ਕਪੂਰ ਸਿੰੰਘ, ਚਰਖੀ ਦਾਦਰੀ ਵਿੱਚ ਸਾਂਸਦ ਵਿੱਚ ਸਾਂਸਦ ਸ੍ਰੀ ਧਰਮਬੀਰ ਸਿੰਘ ਨਾਲ ਵਿਧਾਇਕ ਸ੍ਰੀ ਉਮੇਦ ਸਿੰਘ ਅਤੇ ਸ੍ਰੀ ਸੁਨੀਲ ਸਤਪਾਲ ਸਾਂਗਵਾਨ, ਫਰੀਦਾਬਾਦ ਵਿੱਚ ਸਾਂਸਦ ਸ੍ਰੀ ਕ੍ਰਿਸ਼ਨਪਾਲ ਗੁਰਜਰ ਨਾਲ ਵਿਧਾਇਕ ਸ੍ਰੀ ਧਨੇਸ਼ ਅਦਲਖਾ, ਸ੍ਰੀ ਮੂਲਚੰਦ ਸ਼ਰਮਾ ਅਤੇ ਸ੍ਰੀ ਸਤੀਸ਼ ਕੁਮਾਰ ਫਾਗਨਾ ਅਤੇ ਫਤਿਹਾਬਾਦ ਵਿੱਚ ਸਾਂਸਦ ਸ੍ਰੀ ਸੁਭਾਸ਼ ਬਰਾਲਾ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।

ਗੁਰੂਗ੍ਰਾਮ ਵਿੱਚ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨਾਲ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਸ੍ਰੀ ਮੁਕੇਸ਼ ਅਤੇ ਸ੍ਰੀ ਤੇਜਪਾਲ ਤੰਵਰ, ਹਿਸਾਰ ਵਿੱਚ ਜਨ ਸਿਹਤ ਇੰਜਿਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਦੇ ਨਾਲ ਵਿਧਾਇਕ ਸ੍ਰੀ ਵਿਨੋਦ ਭਿਆਣਾ, ਸ੍ਰੀਮਤੀ ਸਾਵਿਤਰੀ ਜਿੰਦਲ ਅਤੇ ਰਣਧੀਰ ਸਿੰਘ ਪਨੀਹਾਰ, ਝੱਜਰ ਵਿੱਚ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨਾਲ ਵਿਧਾਇਕ ਸ੍ਰੀ ਰਾਮਕੁਮਾਰ ਗੌਤਮ ਅਤੇ ਸ੍ਰੀ ਦੇਵੇਂਦਰ ਚਤਰਭੁਜ ਅਤਰੀ, ਕੈਥਲ ਵਿੱਚ ਸਾਂਸਦ ਸ੍ਰੀ ਨਵੀਨ ਜਿੰਦਲ ਨਾਲ ਵਿਧਾਇਕ ਸ੍ਰੀ ਸਤਪਾਲ ਜਾਂਬਾ, ਕਰਨਾਲ ਵਿੱਚ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨਾਲ ਵਿਧਾਇਕ ਸ੍ਰੀ ਭਗਵਾਨਦਾਸ, ਸ੍ਰੀ ਰਾਮਕੁਮਾਰ ਕਸ਼ਯਪ, ਸ੍ਰੀ ਜਗਮੋਹਨ ਆਨੰਦ ਅਤੇ ਸ੍ਰੀ ਯੋਗੇਂਦਰ ਸਿੰਘ ਰਾਣਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਣਗੇ।

ਮਹਿੰਦਰਗੜ੍ਹ ਵਿੱਚ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਵਿਧਾਇਕ ਸ੍ਰੀ ਕੰਵਰ ਸਿੰਘ ਅਤੇ ਸ੍ਰੀ ਓਮਪ੍ਰਕਾਸ਼ ਯਾਦਵ, ਨੂੰਹ ਵਿੱਚ ਯੁਵਾ ਸਸ਼ਕਤੀਕਰਨ ਅਤੇ ਉਦਮੀਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ, ਪਲਵਲ ਵਿੱਚ ਮਾਲੀਆ ਮੰਤਰੀ ਸ੍ਰੀ ਵਿਪੁਲ ਗੋਇਲ ਨਾਲ ਵਿਧਾਇਕ ਸ੍ਰੀ ਹਰੇਂਦਰ ਸਿੰਘ, ਪੰਚਕੁਲਾ ਵਿੱਚ ਰਾਜਸਭਾ ਸਾਂਸਦ ਸ੍ਰੀਮਤੀ ਰੇਖਾ ਸ਼ਰਮਾ ਨਾਲ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ, ਪਾਣੀਪਤ ਵਿੱਚ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨਾਲ ਵਿਧਾਇਕ ਸ੍ਰੀ ਪ੍ਰਮੋਦ ਵਿਜ ਅਤੇ ਸ੍ਰੀ ਮਨਮੋਹਨ ਭੜਾਨਾ, ਰੇਵਾੜੀ ਵਿੱਚ ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ ਨਾਲ ਵਿਧਾਇਕ ਡਾ. ਕ੍ਰਿਸ਼ਨ ਕੁਮਾਰ, ਸ੍ਰੀ ਅਨਿਲ ਯਾਦਵ ਅਤੇ ਲਛਮਣ ਸਿੰਘ ਯਾਦਵ ਅਤੇ ਰੋਹਤੱਕ ਵਿੱਚ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਮੁੱਖ ਮਹਿਮਾਨ ਹੋਣਗੇ।

ਇਸੇ ਤਰ੍ਹਾਂ ਸਿਰਸਾ ਵਿੱਚ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਭਲਾਈ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਸੋਨੀਪਤ ਵਿੱਚ ਵਿਕਾ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨਾਲ ਵਿਧਾਇਕ ਸ੍ਰੀ ਦੇਵੇਂਦਰ ਕਾਦਿਯਾਨ, ਸ੍ਰੀ ਪਵਨ ਖਰਖੌਦਾ, ਸ੍ਰੀ ਨਿਖਿਲ ਮਦਾਨ ਅਤੇ ਸ੍ਰੀਮਤੀ ਕ੍ਰਿਸ਼ਣਾ ਗਹਿਲਾਵਤ ਅਤੇ ਯਮੁਨਾਨਗਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨਾਲ ਵਿਧਾਇਕ ਸ੍ਰੀ ਘਨਸ਼ਿਆਮ ਦਾਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin